ਉਨ੍ਹਾਂ ਲਈ ਸੁਰੱਖਿਆ ਸੁਝਾਅ ਜੋ ਨਫ਼ਰਤ ਕਰਨ ਨੂੰ ਅਨੁਭਵ ਕਰ ਰਹੇ ਹਨ ਜਾਂ ਦੇਖ ਰਹੇ ਹਨ
ਜਦੋਂ ਨਫ਼ਰਤ ਮਹਿਸੂਸ ਕਰ ਰਹੇ ਹੋਵੋ ਤਾਂ ਵਿਚਾਰ ਕਰਨ ਵਾਲੀਆਂ 5 ਚੀਜ਼ਾਂ
1. ਪਹਿਲਾਂ ਸੁਰੱਖਿਆ: ਆਪਣੀ ਸੂਝਬੂਝ ‘ਤੇ ਭਰੋਸਾ ਕਰੋ ਅਤੇ ਆਪਣੇ ਆਲੇ-ਦੁਆਲੇ ਦਾ ਮੁਲਾਂਕਣ ਕਰੋ। ਜੇਕਰ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਜੇਕਰ ਤੁਸੀਂ ਯੋਗ ਹੋਵੋ, ਤਾਂ ਉਸ ਇਲਾਕੇ ਨੂੰ ਛੱਡੋ।
2. ਸ਼ਾਂਤ ਰਹੋ: ਇੱਕ ਲੰਮਾ ਸਾਹ ਲਵੋ, ਅੱਖ ਦੇ ਸੰਪਰਕ ਨੂੰ ਸੀਮਿਤ ਕਰੋ, ਅਤੇ ਨਿਰਪੱਖ ਸਰੀਰਕ ਭਾਸ਼ਾ ਬਣਾ ਕੇ ਰੱਖੋ।
3. ਗੱਲ ਕਰੋ (ਜੇਕਰ ਤੁਸੀਂ ਅਜਿਹਾ ਸੁਰੱਖਿਅਤ ਤੌਰ ‘ਤੇ ਕਰ ਸਕਦੇ ਹੋਵੋ): ਇੱਕ ਸ਼ਾਂਤ ਅਤੇ ਦ੍ਰਿੜ ਆਵਾਜ਼ ਨਾਲ ਸਰੀਰਕ ਸੀਮਾਵਾਂ ਸਥਾਪਿਤ ਕਰੋ ਅਤੇ ਉਨ੍ਹਾਂ ਦੇ ਵਿਵਹਾਰ ਅਤੇ ਟਿੱਪਣੀਆਂ ਦੀ ਨਿਖੇਧੀ ਕਰੋ।
4. ਤੁਰੰਤ ਸਹਾਇਤਾ ਦੀ ਮੰਗ ਕਰੋ: ਨੇੜੇ ਖੜ੍ਹੇ ਵਿਅਕਤੀਆਂ ਨੂੰ ਸਹਾਇਤਾ ਜਾਂ ਹਸਤਖੇਪ ਕਰਨ ਲਈ ਕਹੋ।
5. ਭਾਵੁਨਾਤਮਿਕ ਸਹਾਇਤਾ ਦੀ ਮੰਗ ਕਰੋ: ਇੱਕ ਵਾਰ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰੋ, ਕੀ ਵਾਪਰਿਆ ਹੈ ਇਸ ਬਾਰੇ ਗੱਲ ਕਰਨ ਲਈ ਕਿਸੇ ਵਿਅਕਤੀ ਤੱਕ ਪਹੁੰਚ ਕਰਨ ਲਈ ਸਮਾਂ ਨਿਕਾਲੋ। ਯਾਦ ਰੱਖੋ ਇਹ ਤੁਹਾਡੀ ਗਲਤੀ ਨਹੀਂ, ਹੈ ਅਤੇ ਤੁਸੀਂ ਇਕੱਲੇ ਨਹੀਂ ਹੋ।
ਜੇਕਰ ਤੁਸੀਂ ਨਫ਼ਰਤ ਕਰਨ ਨੂੰ ਦੇਖ ਰਹੇ ਹੋ ਤਾਂ ਮਦਦ ਕਰਨ ਦੀਆਂ 5 ਵਿਧੀਆਂ
1. ਕਾਰਵਾਈ ਕਰੋ: ਪੀੜਿਤ ਵਿਅਕਤੀ ਤੱਕ ਪਹੁੰਛ ਕਰੋ, ਆਪਣੀ ਜਾਣ-ਪਛਾਣ ਕਰਾਓ, ਅਤੇ ਸਹਾਇਤਾ ਦੀ ਪੇਸ਼ਕਸ਼ ਕਰੋ
2. ਧਿਆਨਪੂਰਵਕ ਸੁਣੋ: ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਪੁੱਛੋ ਅਤੇ ਪੀੜਿਤ ਵਿਅਕਤੀ ਦੀਆਂ ਇਛਾਵਾਂ ਦਾ ਸਤਿਕਾਰ ਕਰੋ। ਜੇਕਰ ਲੋੜ ਹੋਵੇ ਤਾਂ ਸਥਿਤੀ ਦੀ ਨਿਗਰਾਨੀ ਕਰੋ।
3. ਹਮਲਾਵਰ ਨੂੰ ਨਜ਼ਰਅੰਦਾਜ਼ ਕਰੋ: ਆਪਣੇ ਵਿਵੇਕ ਦੀ ਵਰਤੋਂ ਕਰੋ, ਆਪਣੀ ਆਵਾਜ਼, ਸਰੀਰਕ ਭਾਸ਼ਾ, ਜਾਂ ਧਿਆਨ ਭੰਗ ਕਰਨ ਦੀ ਵਰਤੋਂ ਕਰਕੇ ਸਥਿਤੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ।
4. ਸਾਥ ਦੇਣਾ: ਜੇਕਰ ਹਾਲਾਤ ਵਿਗੜਦੇ ਹੋਣ, ਤਾਂ ਪੀੜਿਤ ਵਿਅਕਤੀ ਨੂੰ ਤੁਹਾਡੇ ਨਾਲ ਸ਼ਾਮਲ ਹੋਣ ਲਈ ਕਹੋ।
5. ਭਾਵੁਨਾਤਮਿਕ ਸਹਾਇਤਾ ਦੀ ਪੇਸ਼ਕਸ਼ ਕਰੋ: ਪੀੜਿਤ ਵਿਅਕਤੀ ਦੀ ਇਹ ਕਹਿ ਕੇ ਮਦਦ ਕਰੋ ਕਿ ਉਹ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਇਹ ਪਤਾ ਲਗਾਉਣ ਵਿੱਚ ਮਦਦ ਕਰੋ ਕਿ ਉਹ ਅੱਗੇ ਕੀ ਕਰਨਾ ਚਾਹੁੰਦੇ ਹਨ।